ਵਿਧਾਇਕ ਬੱਗਾ ਨੇ ਕੇਸਰੀ ਐਨਕਲੇਵ ’ਚ ਕੀਤਾ ਨਵੀਂ ਸੀਵਰੇਜ ਲਾਈਨ ਵਿਛਾਉਣ ਦੇ ਕਾਰਜ਼ਾਂ ਦਾ ਉਦਘਾਟਨ

Share and Enjoy !

Shares

ਲੁਧਿਆਣਾ, 26 ਫਰਵਰੀ (ਰਾਜਕੁਮਾਰ ਸਾਥੀ) । ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ, ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਦੇ ਵਾਰਡ-93 ਅਧੀਨ ਕੇਸਰੀ ਐਨਕਲੇਵ ਵਿੱਖੇ ਨਵੀਂ ਸੀਵਰੇਜ ਲਾਈਨ ਵਿਛਾਉਣ ਦੇ ਕੰਮ ਦਾ ਉਦਘਾਟਨ ਸਥਾਨਕ ਲੋਕਾਂ ਦੀ ਹਾਜ਼ਰੀ ਵਿੱਚ ਕੀਤਾ। ਉਦਘਾਟਨ ਸਮਾਰੋਹ ਮੌਕੇ ਵਾਰਡ ਇੰਚਾਰਜ ਦਸਮੇਸ਼ ਸਿੰਘ ਵੀ ਮੌਜੂਦ ਸਨ। ਵਿਧਾਇਕ ਬੱਗਾ ਨੇ ਕਿਹਾ ਕਿ ਇਲਾਕੇ ਵਿੱਚ ਨਵੀਂ ਸੀਵਰੇਜ ਲਾਈਨ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਸੀਵਰੇਜ ਦੀ ਸਮੱਸਿਆ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ ਅਤੇ ਇਸ ਦਾ ਸੈਂਕੜੇ ਪਰਿਵਾਰਾਂ ਨੂੰ ਲਾਭ ਮਿਲੇਗਾ।  ਉਨ੍ਹਾਂ ਪੁਰਾਣੀਆਂ ਸੀਵਰੇਜ ਲਾਈਨਾਂ ਕਾਰਨ ਸੀਵਰੇਜ ਜਾਮ ਦੀ ਸਮੱਸਿਆ ਬਾਰੇ ਚਰਚਾ ਕਰਦਿਆਂ ਕਿਹਾ ਕਿ ਸੀਵਰੇਜ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਧੁਨਿਕ ਤਕਨੀਕ ਮਸ਼ੀਨਰੀ ਦੀ ਵਰਤੋਂ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉੱਤਰੀ ਵਿਧਾਨ ਸਭਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੁਰਾਣੀ ਸੀਵਰ ਲਾਈਨ ਦੇ ਨਾਲ-ਨਾਲ ਨਵੀਆਂ ਪਾਈਪ ਲਾਈਨਾਂ ਵਿਛਾ ਕੇ ਸਥਾਨਕ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ। ਮੌਕੇ ’ਤੇ ਮੌਜੂਦ ਓ ਐਂਡ ਐਮ ਸ਼ਾਖਾ ਦੇ ਐਸ.ਡੀ.ਓ ਅੰਸ਼ੁਲ ਗਰਚਾ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਵਿਧਾਇਕ ਬੱਗਾ ਨੇ ਕਿਹਾ ਕਿ ਨਵੀਂ ਸੀਵਰ ਲਾਈਨ ਵਿਛਾਉਣ ਦੇ ਕੰਮ ਦੀ ਗੁਣਵੱਤਾ ਵੱਲ ਧਿਆਨ ਦਿੱਤਾ ਜਾਵੇ।  ਇਸ ਮੌਕੇ ਸ਼ਸ਼ੀ ਸ਼ਰਮਾ, ਰਾਜੀਵ ਢੀਂਗਰਾ, ਹਰੀ ਓਮ, ਸੁਨੀਲ ਸ਼ਰਮਾ, ਸੰਦੀਪ ਸਿੰਘ ਮੱਲੀ, ਪਵਨ ਵਰਮਾ, ਰਵੀ, ਕੇ.ਕੇ.ਚਾਵਲਾ, ਮਨਮੋਹਨ ਸਿੰਘ ਮੱਕੜ, ਰਮਾ ਚੋਪੜਾ, ਅਮਰੀਸ਼ ਵਰਮਾ, ਗੁਰਸੇਵਕ ਧਾਲੀਵਾਲ, ਰਾਮ ਬਾਬੂ, ਪ੍ਰਤਾਪ ਸਿੰਘ, ਸੋਹਣ ਲਾਲ, ਜਗਜੀਤ ਸਿੰਘ, ਹਰਜੀਤ ਸਿੰਘ, ਰਚਨਾ, ਰੋਚਨਾ, ਮਨਦੀਪ ਕੁਮਾਰ, ਰਾਜਿੰਦਰ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ।

Share and Enjoy !

Shares

About Post Author

Leave a Reply

Your email address will not be published. Required fields are marked *