
ਲੁਧਿਆਣਾ, 16 ਸਤੰਬਰ (ਰਾਜਕੁਮਾਰ ਸਾਥੀ)। ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਭਾਜਪਾ ਦੇ ਵੱਖ-ਵੱਖ ਮੰਡਲਾਂ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਰਾਜ ਆਫ਼ਤ ਰਾਹਤ ਫੰਡ (ਐਸਡੀਆਰਐਫ) ਦੇ 12,000 ਕਰੋੜ ਰੁਪਏ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਆਪੋ-ਆਪਣੇ ਵਾਰਡਾਂ ਵਿੱਚ ’ਆਪ’ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤੇ। ਵਿਰੋਧ ਪ੍ਰਦਰਸ਼ਨ ਦੌਰਾਨ ’ਆਪ’ ’ਤੇ ਤਿੱਖਾ ਹਮਲਾ ਕਰਦਿਆਂ ਰਜਨੀਸ਼ ਧੀਮਾਨ ਨੇ ਕਿਹਾ ਕਿ ਇਹ ਰਕਮ ਹੜ੍ਹ ਪੀੜਤਾਂ ਦੀ ਮਦਦ ਲਈ ਸੀ। ਪਰ ਸਰਕਾਰ ਨੇ ਇਹ ਰਕਮ ਕਿਤੇ ਹੋਰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਰਕਮ ਦੀ ਦੁਰਵਰਤੋਂ ਕਰਨ ਲਈ ਸਰਕਾਰ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ’ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਧੀਮਾਨ ਨੇ ਕਿਹਾ ਕਿ ਨਾ ਸਿਰਫ਼ ਫੰਡ ਹੜੱਪੇ ਗਏ ਹਨ, ਸਗੋਂ ਦਰਿਆਵਾਂ ਵਿੱਚ ਅੰਨ੍ਹੇਵਾਹ ਅਤੇ ਡੂੰਘੀ ਮਾਈਨਿੰਗ ਨੇ ਉਨ੍ਹਾਂ ਦਾ ਕੁਦਰਤੀ ਰਸਤਾ ਵੀ ਬਦਲ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਅੱਜ ਕਈ ਏਕੜ ਜ਼ਮੀਨ ਹੜ੍ਹ ਦੀ ਲਪੇਟ ਵਿੱਚ ਆ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ ਚੁਣਿਆ। ਅੱਜ ਉਸੇ ਪਾਰਟੀ ਦੇ ਨੁਮਾਇੰਦਿਆਂ ਦੇ ਗਲਤ ਫੈਸਲਿਆਂ ਕਾਰਨ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਖੂਨ ਦੇ ਹੰਝੂ ਵਹਾਉਣ ਲਈ ਮਜਬੂਰ ਹਨ। ਪਰ ’ਆਪ’ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀ ਕੁੰਭਕਰਨ ਦੀ ਨੀਂਦ ਸੌਂ ਰਹੇ ਹਨ। ਪੰਜਾਬ ਦੇ ਲੋਕ ਹੜ੍ਹਾਂ ਕਾਰਨ ਖੂਨ ਦੇ ਅੰਝੁ ਬਹਾ ਰਹੇ ਹਨ। ਪਰ ’ਆਪ’ ਸਰਕਾਰ ਦੇ ਨੁਮਾਇੰਦੇ ਮੌਜ-ਮਸਤੀ ਕਰ ਰਹੇ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲੀ, ਯਸ਼ਪਾਲ ਜਨੋਤਰਾ, ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਚੋਪੜਾ, ਮੰਡਲ ਪ੍ਰਧਾਨ ਗੁਰਵਿੰਦਰ ਸਿੰਘ ਭਮਰਾ, ਐਡਵੋਕੇਟ ਕੁਲਦੀਪ, ਰਾਕੇਸ਼ ਪਰਾਸ਼ਰ, ਈਸ਼ਰ ਸਿੰਘ ਲਾਲਕਾ, ਹਿਮਾਂਸ਼ੂ ਕਾਲੜਾ, ਦੀਪਕ ਜੌਹਰ, ਅਮਿਤ ਮਿੱਤਲ, ਰਾਜੀਵ ਸ਼ਰਮਾ, ਵਿਨੋਦ ਰਾਣਾ, ਪ੍ਰਮੋਦ ਕੁਮਾਰ, ਹਰਬੰਸ਼ ਸਿੰਘ ਸਲੂਜਾ, ਅੰਕੁਰ ਵਰਮਾ, ਅਮਿਤ ਰਾਏ, ਕੇਸ਼ਵ ਗੁਪਤਾ, ਨਵੀਨ ਵਡੇਰਾ, ਅਮਿਤ ਸ਼ਰਮਾ, ਅਸ਼ੋਕ ਰਾਣਾ, ਚਿਰਾਗ ਅਰੋੜਾ, ਰਾਜੀਵ ਵਰਮਾ, ਸੁਰੇਸ਼ ਅਗਰਵਾਲ, ਵਿਪਨ ਵਿਨਾਇਕ, ਵਿਸ਼ਾਲ ਗੁਲਾਟੀ, ਦੀਪਕ ਡਡਵਾਲ, ਬਲਵਿੰਦਰ ਸਿਆਲ, ਰਿਤੇਸ਼ ਜੈਸਵਾਲ, ਯੋਗੇਸ਼ ਸ਼ਰਮਾ, ਪ੍ਰਿੰਸ ਭੰਡਾਰੀ, ਸੰਦੀਪ ਵਧਵਾ, ਅਸ਼ੀਸ਼ ਗੁਪਤਾ, ਸਾਰੇ ਭਾਜਪਾ ਕੌਂਸਲਰ, ਸਾਰੇ ਸੀਨੀਅਰ ਆਗੂ ਅਤੇ ਭਾਜਪਾ ਵਰਕਰ ਹਾਜ਼ਰ ਸਨ।