ਹਰ ਛੇ ਵਿੱਚੋਂ ਇਕ ਵਿਅਕਤੀ ਨੂੰ ਜਿੰਦਗੀ ਵਿੱਚ ਇੱਕ ਵਾਰ ਜਰੂਰ ਹੁੰਦਾ ਹੈ ਸਟਰੋਕ – ਡਾ. ਸੱਗੜ

Share and Enjoy !

Shares

 
ਲਿਵਾਸਾ ਹਸਪਤਾਲ ਵਿੱਚ ਸਟਰੋਕ ਨੂੰ ਤੁਰੰਤ ਠੀਕ ਕਰਨ ਲਈ ਕੀਤਾ ਜਾਂਦਾ ਹੈ ਮਕੈਨੀਕਲ ਥਰੋਮਬੈਕਟਮੀ ਪ੍ਰੋਸੀਜਰ
ਕਿਹਾ : 21ਵੀਂ ਸਦੀ ਵਿੱਚ ਐਪੀਡੈਮਿਕ ਬਣਦਾ ਜਾ ਰਿਹਾ ਹੈ ਸਟਰੋਕ, ਬਲੀਡਿੰਗ ਹੋਵੇ ਤਾਂ ਮਰੀਜ ਨੂੰ ਨਹੀਂ ਦੇਣੀ ਚਾਹੀਦੀ ਅਫੀਮ

ਲੁਧਿਆਣਾ, 9 ਅਕਤੂਬਰ (ਰਾਜਕੁਮਾਰ ਸਾਥੀ)। ਅੱਜਕੱਲ ਦੇ ਦੌਰ ਪਰ ਹਰ ਛੇ ਵਿੱਚੋਂ ਇਕ ਵਿਅਕਤੀ ਨੂੰ ਜਿੰਦਗੀ ਵਿੱਚ ਕਦੇ ਨਾ ਕਦੇ ਮਾਈਨਰ ਜਾਂ ਮੇਜਰ ਸਟਰੋਕ ਜਰੂਰ ਹੁੰਦਾ ਹੈ। ਕਈ ਕੇਸਾਂ ਵਿੱਚ ਇਸਦਾ ਪਤਾ ਵੀ ਨਹੀਂ ਚਲਦਾ। ਇਸ ਕਾਰਣ 21ਵੀਂ ਸਦੀ ਵਿੱਚ ਸਟਰੋਕ ਐਪੀਡੈਮਿਕ ਬਣਦਾ ਜਾ ਰਿਹਾ ਹੈ। ਜਿਸਦੇ ਲਈ ਜਾਗਰੂਕ ਰਹਿਣ ਦੀ ਲੋੜ ਹੈ। ਇਹ ਦਾਅਵਾ ਹੈ ਲਿਵਾਸਾ ਹਸਪਤਾਲ ਮੋਹਾਲੀ ਦੇ ਨਿਊਰੋ ਸਰਜਨ ਡਾ. ਵਿਨੀਤ ਸੱਗੜ ਦਾ। ਲੁਧਿਆਣਾ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਕਿਹਾ ਕਿ ਸਟਰੋਕ ਦੇ ਮਰੀਜ ਲਈ ਪਹਿਲੇ ਚਾਰ ਘੰਟੇ ਪਹੁੰਚ ਮਹੱਤਵਪੂਰਨ ਹੁੰਦੇ ਹਨ। ਇਸ ਦੌਰਾਨ ਸਟਰੋਕ ਦੇ ਮਰੀਜ ਨੂੰ ਪ੍ਰੋਸੀਜਰ ਤੋਂ ਬਿਨਾਂ ਵੀ ਠੀਕ ਕੀਤਾ ਜਾ ਸਕਦਾ ਹੈ। ਪਰ ਜੇਕਰ ਮਰੀਜ ਹਸਪਤਾਲ ਤੋਂ ਦੂਰ ਹੈ ਤਾਂ 24 ਘੰਟਿਆਂ ਵਿੱਚ ਮਕੈਨੀਕਲ ਥਰੋਮਬੈਕਟਮੀ ਪ੍ਰੋਸੀਜਰ ਰਾਹੀਂ ਬਰੇਨ ਵਿੱਚ ਬਣੇ ਕਲੌਟ ਨੂੰ ਸੰਕਸ਼ਨ ਕਰਕੇ ਬਾਹਰ ਕੱਢ ਕੇ ਮਰੀਜ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਵਿੱਚ ਮਰੀਜ ਨੂੰ ਜਿਆਦਾ ਬਲੱਡ ਲੌਸ ਵੀ ਨਹੀਂ ਹੁੰਦਾ ਅਤੇ ਉਹ ਇਕ ਹਫਤੇ ਵਿੱਚ ਵੀ ਸਧਾਰਣ ਜੀਵਨ ਜੀਉਣ ਲੱਗ ਜਾਂਦਾ ਹੈ। ਉਹਨਾਂ ਦੱਸਿਆ ਕਿ ਉਹ ਪ੍ਰੋਸੀਜਰ ਫਿਲਹਾਲ ਮੋਹਾਲੀ ਦੇ ਲਿਵਾਸਾ ਹਸਪਤਾਲ ਵਿਖੇ ਹੀ ਹੁੰਦਾ ਹੈ। ਡਾ. ਵਿਨੀਤ ਨੇ ਦੱਸਿਆ ਕਿ ਉਹਨਾਂ ਦੇ ਕੋਲ ਜੰਮੂ ਤੱਕ ਤੋਂ ਸਟਰੋਕ ਦੇ ਮਰੀਜ ਪਹੁੰਚਦੇ ਹਨ। ਜੇਕਰ ਅਜਿਹੇ ਕਿਸੇ ਮਰੀਜ ਦੇ ਹਸਪਤਾਲ ਵਿਖੇ ਆਉਣ ਸੰਬੰਧੀ ਸੂਚਨਾ ਮਿਲਦੀ ਹੈ ਤਾਂ ਐਮਰਜੈਂਸੀ ਤੋਂ ਲੈ ਕੇ ਸੀਟੀ ਸਕੈਨ, ਐਮਆਰਆਈ ਅਤੇ ਆਪਰੇਸ਼ਨ ਥਿਏਟਰ ਤੱਕ ਗਰੀਨ ਕਾਰੀਡੋਰ ਬਣਾ ਦਿੱਤਾ ਜਾਂਦਾ ਹੈ। ਸਾਰਾ ਸਟਾਫ ਅਲਰਟ ਤੇ ਰਹਿੰਦਾ ਹੈ। ਡਾ. ਵਿਨੀਤ ਨੇ ਕਿਹਾ ਕਿ ਬੀਤੇ ਦਿਨੀਂ ਜੰਮੂ ਤੋਂ ਆਏ 24 ਸਾਲਾ ਗੁਰਪ੍ਰੀਤ ਸਿੰਘ ਨਾਮਕ ਮਰੀਜ ਦਾ ਵੀ ਪ੍ਰੋਸੀਜਰ ਉਹਨਾਂ ਨੇ ਤੂੁਰੰਤ ਕਰਕੇ ਉਸਦਾ ਕਲੌਟ ਬਾਹਰ ਕੱਢ ਦਿੱਤਾ ਸੀ ਅਤੇ ਮਰੀਜ ਹੁਣ ਪੂਰੀ ਤਰਾਂ ਤੰਦਰੁਸਤ ਹੈ। ਕਿਸੇ ਵੀ ਤਰਾਂ ਦਾ ਅਟੈਕ ਆਉਣ ਤੇ ਮਰੀਜ ਨੂੰ ਅਫੀਮ ਖਵਾਉਣ ਬਾਰੇ ਉਹਨਾਂ ਕਿਹਾ ਕਿ ਇਹ ਸਿਰਫ ਇਕ ਮਿਥ ਹੈ। ਅਫੀਮ ਸਿਰਫ ਵਿਅਕਤੀ ਦੇ ਖੂਨ ਦਾ ਦੌਰਾ ਤੇਜ ਕਰਦੀ ਹੈ। ਜੇਕਰ ਸਟਰੋਕ ਕਾਰਣ ਕਿਸੇ ਨਾੜੀ ਵਿੱਚ ਖੂਨ ਵਗਦਾ ਹੋਵੇ ਅਤੇ ਉਸ ਵੇਲੇ ਮਰੀਜ ਨੂੰ ਅਫੀਮ ਦੇ ਦਿੱਤੀ ਜਾਵੇ ਤਾਂ ਮਰੀਜ ਨੂੰ ਹੈਮਰੇਜ ਹੋਣ ਦਾ ਖਤਰਾ ਵਧ ਜਾਂਦਾ ਹੈ। ਹਾਲਾਂਕਿ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਸਟਰੋਕ ਆਉਣ ਤੇ ਮਰੀਜ ਦੀ ਕਿਸੇ ਨਾੜੀ ਵਿੱਚੋਂ ਖੂਨ ਨਹੀਂ ਵਗ ਰਿਹਾ ਤਾਂ, ਉਸਨੂੰ ਅਫੀਮ ਦੀ ਬਜਾਏ ਐਸਪਰੀਨ ਦੀ ਗੋਲੀ ਦੇਣਾ ਫਾਇਦੇਮੰਦ ਰਹਿੰਦਾ ਹੈ। ਪਹਿਲਾਂ ਸਿਰਫ ਵੱਡੀ ਉਮਰ ਵਿੱਚ ਹੀ ਸਟਰੋਕ ਹੁੰਦਾ ਸੀ, ਪਰ ਹੁਣ ਨੌਜਵਾਨ ਬੱਚਿਆਂ ਨੂੰ ਵੀ ਇਹ ਹੋਣ ਲੱਗ ਪਿਆ ਹੈ। ਹਰ ਛੇ ਵਿੱਚੋਂ ਇਕ ਵਿਅਕਤੀ ਅਜਿਹੀ ਹੈ, ਜਿਸਨੂੰ ਜੀਵਨ ਵਿੱਚ ਇੱਕ ਵਾਰ ਸਟਰੋਕ ਜਰੂਰ ਹੁੰਦਾ ਹੈ। ਇਸ ਕਾਰਣ ਇਸਨੂੰ 21ਵੀਂ ਸਦੀ ਦਾ ਐਪੀਡੈਮਿਕ ਵੀ ਕਿਹਾ ਜਾਣ ਲੱਗ ਪਿਆ ਹੈ।

                                                                         ਨਮਸਤੇ ਕਰਕੇ ਕੀਤੀ ਜਾ ਸਕਦਾ ਹੈ ਸਟਰੋਕ ਦੇ ਲੱਛਣ ਦੀ ਪਛਾਣ
ਡਾ. ਵਿਨੀਤ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਸਟਰੋਕ ਹੋਣ ਦਾ ਸ਼ੱਕ ਹੋਵੇ ਤਾਂ ਉਸਨੂੰ ਖੜੇ ਹੋ ਕੇ ਦੋਵੇਂ ਹੱਥ ਜੋੜ ਕੇ ਨਮਸਤੇ ਜਾਂ ਸਤਿ ਸ੍ਰੀ ਅਕਾਲ ਕਹਿਣ ਲਈ ਕਹੋ, ਜੇਕਰ ਉਹ ਆਰਾਮ ਨਾਲ ਅਜਿਹਾ ਕਰਦਾ ਹੈ ਤਾਂ ਉਹ ਠੀਕ ਹੈ ਅਤੇ ਖਤਰੇ ਤੋਂ ਬਾਹਰ ਹੈ। ਕਿਓੰਕਿ ਸਟਰੋਕ ਵਾਲੇ ਕੇਸਾਂ ਵਿੱਚ ਹੱਥ ਅਤੇ ਪੈਰ ਵਿੱਚ ਕਮਜੋਰੀ ਮਹਿਸੂਸ ਹੋਣ ਲੱਗ ਜਾਂਦੀ ਹੈ ਅਤੇ ਮਰੀਜ ਖੜਾ ਨਹੀਂ ਹੋ ਸਕਦਾ ਅਤੇ ਹੱਥ ਵੀ ਉੱਪਰ ਨਹੀਂ ਚੁੱਕ ਸਕਦਾ।

                                                    ਸਿਰਫ ਪਹਿਲੇ 24 ਘੰਟਿਆਂ ਵਿੱਚ ਹੀ ਕੀਤਾ ਜਾ ਸਕਦਾ ਹੈ ਮਕੈਨੀਕਲ ਥਰੋਮਬੈਕਟਮੀ ਪ੍ਰੋਸੀਜਰ
ਡਾ. ਵਿਨੀਤ ਨੇ ਕਿਹਾ ਕਿ ਜੇਕਰ ਕਿਸੇ ਮਰੀਜ ਨੂੰ ਸਟਰੋਕ ਆਉਂਦਾ ਹੈ ਤਾਂ ਪਹਿਲੇ ਚਾਰ ਘੰਟਿਆਂ ਵਿੱਚ ਬਿਨਾਂ ਪ੍ਰੋਸੀਜਰ ਤੋਂ ਉਸਦਾ ਕਲੌਟ ਖੋਲਿਆ ਜਾ ਸਕਦਾ ਹੈ। ਪਰ ਜੇਕਰ ਦੇਰ ਹੋ ਜਾਵੇ ਤਾਂ ਸਟਰੋਕ ਹੋਣ ਦੇ ਪਹਿਲੇ 24 ਘੰਟਿਆਂ ਦੌਰਾਨ ਹੀ ਉਸਦੇ ਮਕੈਨੀਕਲ ਥਰੋਮਬੈਕਟਮੀ ਪ੍ਰੋਸੀਜਰ ਕਰਕੇ ਉਸਦਾ ਕਲੌਟ ਸੰਕਸ਼ਨ ਕੀਤਾ ਜਾ ਸਕਦਾ ਹੈ। ਇਹ ਸਮਾਂ ਲੰਘਣ ਬਾਅਦ ਪ੍ਰੋਸੀਜਰ ਪ੍ਰਭਾਵੀ ਨਹੀਂ ਹੁੰਦਾ ਅਤੇ ਮਰੀਜ ਬੈਡ ਤੇ ਪੈਣ ਲਈ ਮਜਬੂਰ ਹੋ ਜਾਂਦਾ ਹੈ।

Share and Enjoy !

Shares

About Post Author

Leave a Reply

Your email address will not be published. Required fields are marked *