ਥਾਣਾ ਸਿਟੀ ਦੀ ਪੁਲਿਸ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

Share and Enjoy !

Shares


ਬੱਸ ਵਿੱਚੋਂ ਮਿਲਿਆ ਪਰਸ ਕੀਤਾ ਉਸਦੀ ਮਾਲਕਿਨ ਦੇ ਹਵਾਲੇ

ਮੋਗਾ, 14 ਅਕਤੂਬਰ (ਬਿੱਟੂ ਗਰੋਵਰ)। ਥਾਣਾ ਸਿਟੀ ਦੀ ਪੁਲਿਸ ਨੇ ਰੋਡਵੇਜ ਦੀ ਬੱਸ ਵਿੱਚ ਗੁੰਮ ਹੋਏ ਪਰਸ ਨੂੰ ਤੁਰੰਤ ਕਾਰਵਾਈ ਕਰਦੇ ਲੱਭ ਕੇ ਉਸਦੀ ਮਾਲਕਿਨ ਕੁੜੀ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਪੇਸ਼ ਕੀਤਾ ਹੈ। ਪਰਸ ਮਿਲਣ ਤੇ ਕੁੜੀ ਅਤੇ ਉਸਦੇ ਪਰਿਵਾਰ ਨੇ ਪੁਲਿਸ ਮੁਲਾਜਮਾਂ ਦਾ ਧੰਨਵਾਦ ਕੀਤਾ। ਜਾਣਕਾਰੀ ਮੁਤਾਬਿਕ ਲੁਧਿਆਣਾ ਜਿਲੇ ਦੀ ਤਹਿਸੀਲ ਜਗਰਾਓੰ ਅਧੀਨ ਪੈਂਦੇ ਪਿੰਡ ਰੰਗੂਵਾਲ ਦੀ ਰਹਿਣ ਵਾਲੀ ਜਸਵਿੰਦਰ ਕੌਰ ਪੁੱਤਰੀ ਬਲਜਿੰਦਰ ਸਿੰਘ ਕਿਸੇ ਕੰਮ ਲਈ ਚੰਡੀਗੜ ਗਈ ਸੀ। ਸੋਮਵਾਰ ਨੂੰ ਉਹ ਪੰਜਾਬ ਰੋਡਵੇਜ ਦੀ ਮੋਗਾ ਜਾਣ ਵਾਲੀ ਬੱਸ ਵਿੱਚ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਪਰਤ ਰਹੀ ਸੀ। ਬੱਸ ਦੇ ਜਗਰਾਓੰ ਪਹੁੰਚਣ ਤੇ ਹੇਠਾਂ ਉੱਤਰਣ ਦੀ ਜਲਦੀ ਕਾਰਣ ਉਸਦਾ ਪਰਸ ਬੱਸ ਵਿੱਚ ਹੀ ਰਹਿ ਗਿਆ। ਕੁਝ ਦੇਰ ਬਾਅਦ ਉਸਨੂੰ ਇਸਦਾ ਪਤਾ ਲੱਗਾ ਤਾਂ ਉਸਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਏਨੀ ਦੇਰ ਵਿੱਚ ਬੱਸ ਮੋਗੇ ਪਹੁੰਚ ਚੁੱਕੀ ਸੀ। ਪਰਸ ਗੁੰਮ ਹੋਣ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਿਟੀ ਮੋਗਾ ਦੇ ਮੁੱਖ ਮੁਨਸ਼ੀ ਦਿਲਰਾਜ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਆਪਣੀ ਟੀਮ ਨਾਲ ਪਰਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਸਵਿੰਦਰ ਕੌਰ ਵੱਲੋਂ ਦੱਸੀ ਗਈ ਬੱਸ ਦੀ ਤਲਾਸ਼ੀ ਲੈਣ ਤੇ ਸੀਟ ਤੇ ਪਿਆ ਲਾਵਾਰਿਸ ਪਰਸ ਬਰਾਮਦ ਕਰ ਲਿਆ ਗਿਆ ਅਤੇ ਜਸਵਿੰਦਰ ਕੌਰ ਨੂੰ ਉਸਦਾ ਪਰਸ ਵਾਪਸ ਕਰ ਦਿੱਤਾ। ਥਾਣਾ ਸਿਟੀ ਦੇ ਮੁਲਾਜਿਮ ਜਸਬੀਰ ਸਿੰਘ ਨੇ ਦੱਸਿਆ ਕਿ ਪਰਸ ਵਿੱਚ ਇੱਕ ਸੋਨੇ ਦੀ ਚੇਨ, ਸੋਨੇ ਦੇ 2 ਟੋਪਸ, ਚਾਂਦੀ ਦੇ 2 ਕੰਗਨ, 1 ਜੋੜਾ ਝਾਂਜਰਾਂ, 2 ਹਜਾਰ ਰੁਪਏ ਨਕਦ ਅਤੇ ਮੋਬਾਇਲ ਫੋਨ ਸਮੇਤ ਕਈ ਦਸਤਾਵੇਜ ਸਨ। ਸਾਰਾ ਸਾਮਾਨ ਜਸਵਿੰਦਰ ਕੌਰ ਨੂੰ ਵਾਪਸ ਕਰ ਦਿੱਤਾ ਗਿਆ ਹੈ। ਜਸਦਿੰਰ ਕੌਰ ਅਤੇ ਉਸਦੇ ਪਰਿਵਾਰ ਨੇ ਸਮਾਨ ਸਮੇਤ ਪਰਸ ਵਾਪਸ ਕਰਨ ਤੇ ਥਾਣਾ ਸਿਟੀ ਪੁਲਿਸ ਦੇ ਮੁੱਖ ਮੁਨਸ਼ੀ ਦਿਲਰਾਜ ਸਿੰਘ ਅਤੇ ਸਾਰੀ ਟੀਮ ਦਾ ਧੰਨਵਾਦ ਕੀਤਾ ਹੈ।

Share and Enjoy !

Shares

About Post Author

Leave a Reply

Your email address will not be published. Required fields are marked *