ਐਮਜੀ ਮੋਟਰਸ ਵਿਖੇ ਲਾਂਚ ਹੋਈ 18 ਲੱਖ ਰੁਪਏ ਦੀ ਕੀਮਤ ਵਾਲੀ ਵਿੰਡਸਰ ਇੰਡਲਜ ਐਡੀਸ਼ਨ ਕਾਰ

Share and Enjoy !

Shares


ਲੁਧਿਆਣਾ, 16 ਅਕਤੂਬਰ (ਰਾਜਕੁਮਾਰ ਸਾਥੀ)। ਜੇਐਸਡਬਲਯੂ ਐਮਜੀ ਮੋਟਰ ਇੰਡੀਆ ਨੇ ਜੁਗਿਆਣਾ ਸਥਿੱਤ ਐਮਜੀ ਮੋਟਰਸ ਵਿਖੇ ਵਿੰਡਸਰ ਇੰਡਲਜ ਐਡੀਸ਼ਨ ਕਾਰ ਦੀ ਲਾਚਿੰਗ ਕੀਤੀ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਭਾਰਤ ਦੀ ਨੰਬਰ 1 ਈਵੀ ਦਾ ਪ੍ਰੀਮੀਅਮ ਸੰਸਕਰਣ ਹੈ। ਜੋ 38 ਕੇਵੀਐਚ ਬੈਟਰੀ ਪੈਕ ਨਾਲ ਲੈਸ ਹੈ। ਕੰਪਨੀ ਵੱਲੋਂ ਇਸਦੀ ਪ੍ਰਮਾਣਿਤ ਰੇਂਜ 332 ਕਿਲੋਮੀਟਰ ਦੱਸੀ ਗਈ ਹੈ। ਐਮਜੀ ਵਿੰਡਸਰ ਦੇ ਭਵਿੱਖਮੁਖੀ ਡਿਜ਼ਾਈਨ, ਖੁੱਲ੍ਹੇ-ਡੁੱਲ੍ਹੇ ਅੰਦਰੂਨੀ ਹਿੱਸੇ ਅਤੇ ’ਬਿਜ਼ਨਸ-ਕਲਾਸ’ ਵਾਲੇ ਖਾਸ ਆਰਾਮ ਨੂੰ ਅੱਗੇ ਵਧਾਉਂਦੇ ਹੋਏ ਇੰਡਲਜ ਐਡੀਸ਼ਨ ਵਿਸ਼ੇਸ਼ਤਾ ਅਤੇ ਖਾਸਪਨ ਦਾ ਇੱਕ ਨਵਾਂ ਪੱਧਰ ਪੇਸ਼ ਕਰਦਾ ਹੈ।

ਇਸ ਵਿਸ਼ੇਸ਼ ਐਡੀਸ਼ਨ ਵਿੱਚ ਇੱਕ ਆਕਰਸ਼ਕ ’ਡਿਊਲ-ਟੋਨ’ ਬਾਹਰੀ ਦਿੱਖ ਮਿਲਦੀ ਹੈ। ਜਿਸ ਵਿੱਚ ’ਸ਼ੈਡੋ ਗੋਲਡ’ ਬਾਡੀ ਰੰਗ ਦੇ ਨਾਲ ਮੇਲ ਖਾਂਦੀ ਕਾਲੀ ਛੱਤ (ਰੂਫ) ਸ਼ਾਮਲ ਹੈ। ਇਸ ਦੇ ਕੈਬਿਨ ਵਿੱਚ ’ਅਰਬਨ ਟੈਨ’ ਅਤੇ ਕਾਲੇ ਰੰਗ ਦੀ ਅਪਹੋਲਸਟਰੀ (ਸੀਟਾਂ ਅਤੇ ਅੰਦਰੂਨੀ ਹਿੱਸੇ ਦੀ ਸਜਾਵਟ) ਦਾ ਖਾਸ ਸੁਮੇਲ ਹੈ, ਜੋ ਇਸ ਦੇ ਪ੍ਰੀਮੀਅਮ ਮਾਹੌਲ ਨੂੰ ਨਿੱਘ ਅਤੇ ਆਧੁਨਿਕਤਾ ਦਾ ਅਹਿਸਾਸ ਦਿੰਦਾ ਹੈ। ਅਗਲੀਆਂ ਸੀਟਾਂ ਦੇ ਹੈੱਡਰੈਸਟਾਂ ’ਤੇ ’ਇੰਡਲਜ ਦੀ ਵਿਸ਼ੇਸ਼ ਕਢਾਈ ਕੀਤੀ ਗਈ ਹੈ। ਇਸ ਪੈਕੇਜ ਵਿੱਚ ਇੰਡਲਜ ਥੀਮ ਵਾਲੇ ਕੁਸ਼ਨ ਅਤੇ ਗਰਦਨ ਦੇ ਸਿਰਹਾਣੇ ਵੀ ਸ਼ਾਮਲ ਹਨ, ਜੋ ਆਰਾਮ ਅਤੇ ਵਿਸ਼ੇਸ਼ਤਾ ਨੂੰ ਹੋਰ ਵਧਾਉਂਦੇ ਹਨ। ਸਟਾਈਲ ਅਤੇ ਆਰਾਮ ਦੇ ਬਿਹਤਰ ਅਨੁਭਵ ਦੀ ਭਾਲ ਕਰਨ ਵਾਲੇ ਗਾਹਕਾਂ ਲਈ ਵਿਸ਼ੇਸ਼ ਤੌਰ ’ਤੇ ਚੁਣੀਆਂ ਗਈਆਂ ਐਕਸੈਸਰੀਜ਼ ਦੀ ਇੱਕ ਰੇਂਜ ਵੀ ਉਪਲਬਧ ਹੋਵੇਗੀ। ਜਿਸ ਨਾਲ ਉਹ ਆਪਣੀ ’ਵਿੰਡਸਰ ਇੰਡਲਜ ਐਡੀਸ਼ਨ’ ਨੂੰ ਆਪਣੀ ਪਸੰਦ ਅਨੁਸਾਰ ਢਾਲ ਸਕਣਗੇ।

ਇਸ ਮੌਕੇ ਜੇਐਸਡਬਲਿਊਐਮਜੀ ਮੋਟਰ ਇੰਡੀਆ ਦੇ ਚੀਫ਼ ਕਮਰਸ਼ੀਅਲ ਅਫ਼ਸਰ ਵਿਨੈ ਰੈਨਾ ਨੇ ਕਿਹਾ ਕਿ ਐਮਜੀ ਵਿੰਡਸਰ ਸਾਡੇ ਇਲੈਕਟ੍ਰਿਕ ਵਾਹਨ ਖੇਤਰ ਲਈ ਇੱਕ ਬਹੁਤ ਮਹੱਤਵਪੂਰਨ ਉਤਪਾਦ ਹੈ। ਸਿਰਫ਼ 24 ਮਹੀਨਿਆਂ ਵਿੱਚ 80 ਹਜਾਰ ਤੋਂ ਵੱਧ ਪਰਿਵਾਰਾਂ ਤੱਕ ਪਹੁੰਚਣਾ ਇੱਕ ਸ਼ਾਨਦਾਰ ਪ੍ਰਾਪਤੀ ਹੈ। ਇਹ ਗਾਹਕਾਂ ਦੀਆਂ ਬਦਲਦੀਆਂ ਤਰਜੀਹਾਂ ਦੇ ਅਨੁਕੂਲ ਉਤਪਾਦ ਨੂੰ ਲਗਾਤਾਰ ਬਿਹਤਰ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਦੇ ਕੈਬਿਨ ਵਿੱਚ ’ਏਰੋ ਲਾਉਂਜ’ ਸੀਟਾਂ ਲੱਗੀਆਂ ਹਨ ਜੋ, 135 ਡਿਗਰੀ ਤੱਕ ਪਿੱਛੇ ਝੁਕ ਸਕਦੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਬੇਮਿਸਾਲ ਆਰਾਮ ਮਿਲਦਾ ਹੈ। ਕੈਬਿਨ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ, ਇਸ ਵਿੱਚ ਸੈਂਟਰ ਕੰਸੋਲ ਨਾਲ ਸੁਚਾਰੂ ਢੰਗ ਨਾਲ ਜੁੜਿਆ ਇੱਕ ਵੱਡਾ 15.6-ਇੰਚ ਦਾ ’ਗ੍ਰੈਂਡਵਿਊ’ ਟੱਚ ਡਿਸਪਲੇ ਦਿੱਤਾ ਗਿਆ ਹੈ, ਜੋ ਡਰਾਈਵਿੰਗ ਦੇ ਇੱਕ ਆਸਾਨ ਅਤੇ ਦਿਲਚਸਪ ਅਨੁਭਵ ਨੂੰ ਯਕੀਨੀ ਬਣਾਉਂਦਾ ਹੈ। ਇਸ ਮੌਕੇ ਨਾਰਥ ਇੰਡੀਆ ਦੇ ਅਭਿਸ਼ੇਕ ਮਿਸ਼ਰਾ ਵੀ ਮੌਜੂਦ ਰਹੇ।

Share and Enjoy !

Shares

About Post Author

Leave a Reply

Your email address will not be published. Required fields are marked *