ਆਮ ਆਦਮੀ ਪਾਰਟੀ ਮੁਲਾਂਪੁਰ ਦਾਖਾਂ ਦੇ ਮੁਢਲੇ ਵਲੰਟੀਅਰ ਗੁਰਮੇਲ ਸਿੰਘ ਦੇ ਮਾਤਾ ਜੀ ਦਾ ਦਿਹਾਂਤ

Share and Enjoy !

Shares


ਅੰਤਿਮ ਸੰਸਕਾਰ ਮੌਕੇ ਜ਼ਿਲ੍ਹਾ ਪ੍ਰਧਾਨ/ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ,ਚੇਅਰਮੈਨ ਸੁਰੇਸ਼ ਗੋਇਲ ਅਤੇ ਚੇਅਰਮੈਨ ਬਲੋਰ ਸਿੰਘ ਮੁਲਾਂਪੁਰ ਪਹੁੰਚੇ

ਲੁਧਿਆਣਾ (ਰਾਜਕੁਮਾਰ ਸਾਥੀ)। ਆਮ ਆਦਮੀ ਪਾਰਟੀ ਮੁਲਾਂਪੁਰ ਦਾਖਾਂ ਦੇ ਮੁਢਲੇ ਵਲੰਟੀਅਰ ਗੁਰਮੇਲ ਸਿੰਘ ਦੇ ਮਾਤਾ ਚਰਨਜੀਤ ਕੌਰ ਜੀ ਜੋਂ ਕਾਫੀ ਸਮੇਂ ਤੋਂ ਬੀਮਾਰ ਚਲ ਰਹੇ ਸਨ ਜੋ ਕਿ ਅਕਾਲ ਚਲਾਣਾ ਕਰ ਗਏ ਹਨ। ਅੱਜ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਲੁਧਿਆਣਾ/ਚੇਅਰਮੈਨ ਜ਼ਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ, ਚੇਅਰਮੈਨ ਕੋਅਪਰੇਟਿਵ ਐਗਰੀ ਡਿਵੈਲਪਮੈਂਟ ਬੈਂਕ ਸੀ ਏ ਸੁਰੇਸ਼ ਗੋਇਲ, ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ ਬਲੌਰ ਸਿੰਘ ਮੁਲਾਂਪੁਰ, ਸਾਬਕਾ ਐਮ ਸੀ ਕਾਮਰੇਡ ਬਲਵਿੰਦਰ ਸਿੰਘ ਬੱਸਣ, ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਤੇਲੂ ਰਾਮ ਅਤੇ ਆਮ ਆਦਮੀ ਪਾਰਟੀ ਵਲੋਂ ਹੋਰ ਵੀ ਅਹੁਦੇਦਾਰ ਤੇ ਵਲੰਟੀਅਰਜ਼ ਸਾਹਿਬਾਨ ਮੌਜੂਦ ਸਨ। ਉਨ੍ਹਾਂ ਦੇ ਵੱਡੇ ਬੇਟੇ ਗੁਰਮੇਲ ਸਿੰਘ ਜੋ ਚੇਅਰਮੈਨ ਸੀ ਏ ਸੁਰੇਸ਼ ਗੋਇਲ ਨਾਲ ਕਾਫੀ ਸਮੇਂ ਤੋਂ ਆਮ ਆਦਮੀ ਪਾਰਟੀ ਵਿੱਚ ਸੇਵਾਵਾਂ ਨਿਭਾ ਰਹੇ ਹਨ। ਆਮ ਆਦਮੀ ਪਾਰਟੀ ਜ਼ਿਲ੍ਹਾ ਲੁਧਿਆਣਾ ਇਸ ਦੁਖ ਦੀ ਘੜੀ ਵਿੱਚ ਨਿਜੀ ਤੌਰ ਤੇ ਉਨ੍ਹਾਂ ਦੇ ਨਾਲ ਖੜ੍ਹੀ ਹੈ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਮਾਤਾ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਗੁਰਮੇਲ ਸਿੰਘ ਦੇ ਛੋਟੇ ਭਰਾ ਹੈਪੀ ਜੋਂ ਕਿ ਇਸ ਸਮੇਂ ਇੰਗਲੈਂਡ ਵਿੱਚ ਰਹਿੰਦੇ ਹਨ ਮਾਤਾ ਜੀ ਦੀ ਖਬਰ ਸੁਣ ਕੇ ਪਰਿਵਾਰ ਸਮੇਤ ਇਥੇ ਪਹੁੰਚੇ ਹਨ। ਇਸ ਮੌਕੇ ਤੇ ਬਲਦੇਵ ਸਿੰਘ ਪੰਚਾਇਤ ਸੈਕਟਰੀ, ਸ਼ਹਿਰੀ ਪ੍ਰਧਾਨ ਕ੍ਰਿਸ਼ਨ ਬੰਟੀ, ਸਾਬਕਾ ਐਮ ਸੀ ਸੇਮੀ, ਦਫ਼ਤਰ ਇੰਚਾਰਜ ਮਾਸਟਰ ਹਰੀ ਸਿੰਘ, ਟਰੇਡ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਗਰਵਾਲ,  ਤੇਜਿੰਦਰਪਾਲ ਸਿੰਘ ਕਾਕੂ, ਵਰੁਨ ਸ਼ਰਮਾ, ਗੁਰਪਾਲ ਸਿੰਘ, ਰਿੰਕੂ ਜਮਾਲਪੁਰ, ਪ੍ਰੀਤ ਇੰਦਰ ਸਿੰਘ, ਚਰਨਪ੍ਰੀਤ ਸਿੰਘ ਲਾਂਬਾ ਹੋਰੀ ਮੋਜੂਦ ਸਨ।

Share and Enjoy !

Shares

About Post Author

Leave a Reply

Your email address will not be published. Required fields are marked *