ਆਪ ਲੋਕਾਂ ਨੂੰ ਦੱਸੇ ਕਿ ਪਿਛਲੇ 3 ਸਾਲਾਂ ਵਿੱਚ ਕੀ ਕੀਤਾ : ਆਸ਼ੂ

Share and Enjoy !

Shares

  
ਕਿਹਾ! ਲੁਧਿਆਣਾ ਲਈ ਕੀਤੇ ਕਿਸੇ ਇੱਕ ਵੀ ਵਿਕਾਸ ਕਾਰਜ ਦੀ ਸੂਚੀ ਪੇਸ਼ ਕਰੇ ਆਪ ਸਰਕਾਰ

ਲੁਧਿਆਣਾ, 28 ਮਈ (ਰਾਜਕੁਮਾਰ ਸਾਥੀ)। ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ “ਆਮ ਆਦਮੀ ਪਾਰਟੀ “ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਲੁਧਿਆਣਾ ਲਈ ਕੀਤੇ ਕਿਸੇ ਇੱਕ ਵੀ ਕੰਮ ਦੀ ਸੂਚੀ ਦੇਵੇ, ਸਿਵਾਏ ਆਮ ਲੋਕਾਂ ਦੀ ਖੁੱਲ੍ਹੀ ਲੁੱਟ ਅਤੇ ਭ੍ਰਿਸ਼ਟਾਚਾਰ ਦੇ। ਪੱਛਮੀ ਹਲਕੇ ਵਿੱਚ ਵੀਰਵਾਰ ਨੂੰ ਇੱਥੇ ਆਪਣੀਆਂ ਜਨਤਕ ਮੀਟਿੰਗਾਂ ਦੇ ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਭਾਰਤ ਭੂਸ਼ਣ ਆਸ਼ੂ ਨੇ ’ਆਪ’ ਆਗੂਆਂ ਦੇ ਹਲਵਾਰਾ ਹਵਾਈ ਅੱਡੇ ਦੇ ਐਲੀਵੇਟਿਡ ਫਿਰੋਜ਼ਪੁਰ ਰੋਡ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਦਾਅਵਿਆਂ ਤੇ ਸਵਾਲ ਉਠਾਏ। ਆਸ਼ੂ ਨੇ ਕਿਹਾ ਕਿ ਇਹ ਪ੍ਰੋਜੈਕਟ ਤਿੰਨ ਸਾਲਾਂ ਵਿੱਚ ਨਹੀਂ ਸੋਚੇ ਗਏ, ਨਾ ਲਾਗੂ ਕੀਤੇ ਗਏ ਅਤੇ ਨਾ ਹੀ ਪੂਰੇ ਕੀਤੇ ਗਏ।

                            ਹੈਬੋਵਾਲ ਕਲਾਂ ਦੇ ਜੋਸ਼ੀ ਨਗਰ ਧਾਮ ਵਿਖੇ ਸ਼੍ਰੀਬਾਲਾ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜਰੀ ਲਗਵਾਉਂਦੇ ਹੋਏ ਭਾਰਤ ਭੂਸ਼ਣ ਆਸ਼ੂ।

ਉਨ੍ਹਾਂ ਕਿਹਾ ਕਿ ਹਲਵਾਰਾ ਹਵਾਈ ਅੱਡਾ ਪ੍ਰੋਜੈਕਟ ਦੀ ਯੋਜਨਾ ਕਾਂਗਰਸ ਸਰਕਾਰ ਦੇ 2002-2007 ਦੇ ਕਾਰਜਕਾਲ ਦੌਰਾਨ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਦਾ ਪਾਲਣ ਬਾਅਦ ਦੀਆਂ ਸਰਕਾਰਾਂ ਨੇ ਕੀਤਾ। ਕਿਉਂਕਿ ਬਹੁਤ ਸਾਰੀਆਂ ਰਸਮਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ “ਸਿਰਫ਼ ਕੁਝ ਲੋਕਾਂ ਦੇ ਇੱਕ ਸਮੂਹ ਨੂੰ ਹਵਾਈ ਅੱਡੇ ਦੀ ਸੈਰ ਕਰਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਇਸ ਪ੍ਰਾਜੈਕਟ ਦੇ ਕਰਤਾ ਧਰਤਾ ਹੋ? ਤੁਹਾਨੂੰ ਤਾਂ ਸ਼ਾਇਦ ਇਸ ਪ੍ਰਾਜੈਕਟ ਦੀ ਨਿਯਮਾਵਲੀ ਤੇ ਦਿਸ਼ਾ ਨਿਰਦੇਸ਼ਾਂ ਦੀਂ ਵੀ ਜਾਣਕਾਰੀ ਨਾ ਹੋਵੇ ।

                             ਜੋਸ਼ੀ ਨਗਰ ਧਾਮ ਵਿਖੇ ਭਾਰਤ ਭੂਸ਼ਣ ਆਸ਼ੂ ਨੂੰ ਸਨਮਾਨਿਤ ਕਰਦੇ ਹੋਏ ਮੰਦਿਰ ਕਮੇਟੀ ਦੇ ਅਮਨ ਜੈਨ, ਰਿਸ਼ੀ ਜੈਨ ਤੇ ਹੋਰ।

ਆਸ਼ੂ ਨੇ ’ਆਪ’ ਆਗੂਆਂ ’ਤੇ ਇਸ ਨੂੰ ਆਪਣੀ ਪ੍ਰਾਪਤੀ ਵਜੋਂ ਦਿਖਾਉਣ ਦੀ ਕੋਸ਼ਿਸ਼ ਕਰਨ ’ਤੇ ਚੁਟਕੀ ਲੈਂਦੇ ਹੋਏ ਗੰਭੀਰ ਟਿੱਪਣੀ ਕੀਤੀ ਅਤੇ ਕਿਹਾ ਕਿ ਇਹ ਪ੍ਰਾਜੈਕਟ ਅਜੇ ਪੂਰਾ ਵੀ ਨਹੀਂ ਹੋਇਆ ਹੈ ਤੇ ਤੁਸੀਂ ਟਿਕਟਾਂ ਵੇਚਣ ਦਾ ਹੋਕਾ ਦੇਣ ਲੱਗ ਪਏ ? ਐਲੀਵੇਟਿਡ ਫਿਰੋਜ਼ਪੁਰ ਰੋਡ ਪ੍ਰੋਜੈਕਟ ਬਾਰੇ ਆਸ਼ੂ ਨੇ ਕਿਹਾ, ਇਸਦੀ ਯੋਜਨਾ ਕਾਂਗਰਸ ਸਰਕਾਰ ਦੌਰਾਨ ਬਣਾਈ ਗਈ ਸੀ ਅਤੇ ਉਨ੍ਹਾਂ ਨੇ ਇਸ ਨੂੰ ਪੂਰਾ ਕਰਨ ਵਿੱਚ ਨਿੱਜੀ ਦਿਲਚਸਪੀ ਲਈ ਸੀ ਅਤੇ ਇਸਦੀ ਪੁਸ਼ਟੀ ਸਰਕਾਰੀ ਰਿਕਾਰਡ ਤੋਂ ਕੀਤੀ ਜਾ ਸਕਦੀ ਹੈ।


ਸੀਨੀਅਰ ਕਾਂਗਰਸੀ ਆਗੂ ਨੇ ਕਿਹਾ, ਸਿਰਫ਼ ਬੋਰਡ ਅਤੇ ਹੋਰਡਿੰਗ ਲਗਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਅਸਲ ਵਿੱਚ ਇਹ ਸਾਰਾ ਕੰਮ ਕੀਤਾ ਹੈ। ਕੇਵਲ ਆਮ ਪਬਲਿਕ ਨੂੰ ਭਰਮਾਉਣ ਦੀ ਝੂਠੀ ਕੋਸ਼ਿਸ਼ ਨਾ ਕਰੋ । ਲੁਧਿਆਣਾ ਦੇ ਲੋਕ ਸੱਭ ਚੰਗੀ ਤਰ੍ਹਾਂ ਜਾਣਦੇ ਹਨ ਕਿ ਲੁਧਿਆਣਾ ਸ਼ਹਿਰ ਲਈ ਕਿਸਨੇ ਕੀ ਕੀਤਾ ਹੈ। ਭਾਰਤ ਭੂਸ਼ਣ ਆਸ਼ੂ ਨੇ ਹਲਕੇ ਵਿੱਚ ਲੋਕਾਂ ਵੱਲੋਂ ਉਨ੍ਹਾਂ ਨੂੰ ਮਿਲ ਰਹੇ ਭਰਪੂਰ ਸਮਰਥਨ ਲਈ ਧੰਨਵਾਦ ਕੀਤਾ।

Share and Enjoy !

Shares

About Post Author

Leave a Reply

Your email address will not be published. Required fields are marked *