
ਵਾਰਡ ਨੰਬਰ 32 ਦੇ ਆਪ ਵਰਕਰ ਹੋਏ ਭਾਜਪਾ ਵਿੱਚ ਸ਼ਾਮਲ
ਲੁਧਿਆਣਾ, 16 ਜੁਲਾਈ (ਰਾਜਕੁਮਾਰ ਸਾਥੀ)। ਭਾਜਪਾ ਦੇ ਸਥਾਨਕ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ, ਗਿਆਸਪੁਰਾ ਸਰਕਲ ਦੇ ਵਾਰਡ ਨੰਬਰ 32 ਦੇ ਕਈ ਆਮ ਆਦਮੀ ਪਾਰਟੀ ਵਰਕਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਦੇਸ਼ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਭਾਜਪਾ ਦਾ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਅਖਿਲੇਸ਼ ਪਾਂਡੇ, ਜਤਿੰਦਰ ਯਾਦਵ, ਰਾਜਵੀਰ ਸਿੰਘ, ਲਖਵਿੰਦਰ ਸਿੰਘ, ਰਮਨਦੀਪ ਸਿੰਘ, ਛੋਟੂ ਵਰਮਾ, ਸੁਦਾਮਾ ਯਾਦਵ, ਗੁਰਮੇਲ ਸਿੰਘ, ਸੋਨੂੰ, ਅਮਨਦੀਪ ਸਿੰਘ ਨੇ ’ਆਪ’ ਨੂੰ ਅਲਵਿਦਾ ਕਿਹਾ ਅਤੇ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਯਸ਼ਪਾਲ ਜਨੋਤਰਾ, ਉਪ ਪ੍ਰਧਾਨ ਡਾ.ਨਿਰਮਲ ਨਈਅਰ, ਭਾਜਪਾ ਸੀਨੀਅਰ ਆਗੂ ਸਤਪਾਲ ਸੱਗੜ, ਸਰਕਲ ਮੁਖੀ ਸੁਰੇਸ਼ ਅਗਰਵਾਲ ਅਤੇ ਹਿਮਾਂਸ਼ੂ ਕਾਲੜਾ ਮੌਜੂਦ ਸਨ।