
ਲੁਧਿਆਣਾ , 17 ਜੂਨ (ਰਾਜਕੁਮਾਰ ਸਾਥੀ)। ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਲੁਧਿਆਣਾ ਪੱਛਮੀ ਵਿਧਾਨਸਭਾ ਹਲਕੇ ’ ਚ ਚੋਣ ਪ੍ਰਚਾਰ ਦੇ ਆਖਰੀ ਦਿਨ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰਿਆਂ ਨੂੰ ਅਪੀਲ ਕੀਤੀ ਕਿ ਉਹ ਸੱਤਾਪੱਖ ਦੀ ਟੀਮ ਦੇ ਤੋਰ ਤੇ ਨਹੀਂ ਬਲਕਿ ਐਂਪਾਇਰ ਦੀ ਭੂਮਿਕਾ ਨਿਭਾਉਣ। ਪ੍ਰਗਟ ਸਿੰਘ ਨੇ ਕਿਹਾ ਕਿ ਪੁਲਿਸ ਅਤੇ ਸਿਵਿਲ ਪ੍ਰਸ਼ਾਸਨਿਕ ਅਧਿਕਾਰਿਆਂ ਦੀ ਹਾਕਮ ਧਿਰ ਦੀ ਟੀਮ ਦੇ ਤੌਰ ਤੇ ਕੰਮ ਕਰਨ ਨਾਲ ਆਮ ਜਨਤਾ ਦਾ ਵਿਸ਼ਵਾਸ ਸਰਕਾਰੀ ਸਿਸਟਮ ਤੋਂ ਉੱਠਦਾ ਜਾ ਰਿਹਾ ਹੈ। ਜਿੱਥੇ ਉਨ੍ਹਾਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰਿਆਂ ਨੂੰ ਚੋਣ ਪ੍ਰਕਿਰਿਆ ਵਿੱਚ ਆਪਣਾ ਰੋਲ ਨਿਰਪੱਖ ਰੱਖਣ ਦੀ ਅਪੀਲ ਕੀਤੀ। ਉਥੇ ਹੀ ਲੋਕਤੰਤਰ ਦੇ ਚੌਥੇ ਸਤੰਭ ਦੇ ਰੂਪ ਵਿੱਚ ਵਿਖਿਆਤ ਮੀਡੀਆ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਲੋਕਤੰਤਰ ਦੀ ਰੱਖਿਆ ਲਈ ਆਪਣਾ ਨਿਰਪੱਖ ਰੋਲ ਨਿਭਾਵੇ ਅਤੇ ਗਲਤ ਨੂੰ ਗ਼ਲਤ ਤੇ ਠੀਕ ਨੂੰ ਠੀਕ ਦੱਸਣ ਦੀ ਨਿਡਰ ਤੇ ਨਿਰਭੈ ਹੋ ਕੇ ਸਮਾਜ ਵਿੱਚ ਆਪਣੀ ਬਣਦਾ ਫਰਜ਼ ਅਦਾ ਕਰੇ । ਵਿਧਾਇਕ ਪ੍ਰਗਟ ਸਿੰਘ ਨੇ ਲੁਧਿਆਣਾ ਪੱਛਮੀ ਦੇ ਸਥਾਨਕ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਕਾਂਗਰਸ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਦੇ ਪੱਖ ਵਿੱਚ ਵੋਟਾਂ ਪਾ ਕੇ ਵਿਰੋਧੀ ਧਿਰ ਨੂੰ ਮਜਬੂਤ ਕਰਣ । ਕਿਉਂਕਿ ਵਿਰੋਧੀ ਧਿਰ ਦੀ ਮਜ਼ਬੂਤੀ ਤੋਂ ਬਿਨਾਂ ਲੋਕਤੰਤਰ ਮਜ਼ਬੂਤ ਨਹੀਂ ਹੋਵੇਗਾ। ਜੇਕਰ ਵਿਰੋਧੀ ਧਿਰ ਮਜ਼ਬੂਤ ਨਹੀਂ ਹੋਵੇਗੀ ਤਾਂ ਹਾਕਮ ਧਿਰ ਤਾਨਾਸ਼ਾਹੀ ਤੇ ਜਬਰੀ ਜਬਰ ਵੱਲ ਵਧੇਗਾ। ਸਿਹਤਮੰਦ ਲੋਕਤੰਤਰ ਦੀ ਬਹਾਲੀ ਲਈ ਕਾਂਗਰਸ ਪਾਰਟੀ ਦੇ ਪੱਖ ਵਿੱਚ ਵੋਟਾਂ ਪਾ ਕੇ ਸਰਕਾਰੀ ਜ਼ੁਲਮ ਦਾ ਜਵਾਬ ਮੰਗਣ ਵਾਲੇ ਉਮੀਦਵਾਰ ਨੂੰ ਹੀ ਆਪਣਾ ਵਿਧਾਇਕ ਚੁਣੋਂ ਤਾਂ ਜੋ ਸਿਹਤਮੰਦ ਲੋਕਤੰਤਰ ਦੀ ਬਹਾਲੀ ਹੋ ਸਕੇ ।