ਡੀ.ਬੀ.ਈ.ਈ. ਵੱਲੋਂ ਸੀਸੂ ਕੰਪਲੈਕਸ ‘ਚ ਮੈਗਾ ਰੋਜ਼ਗਾਰ ਮੇਲਾ 01 ਜੁਲਾਈ ਨੂੰ

Share and Enjoy !

Shares

ਰੋਜ਼ਗਾਰ ਮੇਲੇ ਮੌਕੇ ਵੱਖ-ਵੱਖ ਉੱਘੀਆਂ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਸ਼ਮੂਲੀਅਤ : ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ

ਲੁਧਿਆਣਾ, 30 ਜੂਨ (ਰਾਜਕੁਮਾਰ ਸਾਥੀ)।  ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜ਼ੈਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਵੱਲੋਂ ਭਲਕੇ 01 ਜੁਲਾਈ ਨੂੰ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀ ਜੈਨ ਨੇ ਦੱਸਿਆ ਕਿ ਇਹ ਮੈਗਾ ਰੋਜ਼ਗਾਰ ਮੇਲਾ ਸਥਾਨਕ ਸੀਸੂ ਕੰਪਲੈਕਸ, ਫੋਕਲ ਪੋਆਇੰਟ, ਫੇਜ਼-5 ਵਿਖੇ ਲਗਾਇਆ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 9.00 ਵਜੇ ਤੋਂ ਦੁਪਹਿਰ 4 ਵਜੇ ਤੱਕ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਲਗਭਗ 30 ਵੱਖ-ਵੱਖ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ ਜਿਨ੍ਹਾਂ ਵੱਲੋਂ ਕੰਪਿਊਟਰ ਓਪਰੇਟਰ, ਦਫਤਰੀ ਸਹਾਇਕ, ਸਹਾਇਕ ਲੇਖਾਕਾਰ, ਐਡਮਿਨ ਏਗਜ਼ੀਕਿਊਟਿਵ, ਡਿਜ਼ੀਟਲ ਮਾਰਕੀਟਰ, ਐਚ.ਆਰ.ਮੈਨੇਜਰ, ਵੇਲਡਰ, ਹੈਲਪਰ, ਫਿਟਰ, ਟਰਨਰ, ਮਸ਼ੀਨਿਸਟ, ਸੀ.ਐਨ.ਸੀ/ਵੀ.ਐਮ.ਸੀ. ਓਪਰੇਟਰ, ਇਲੈਕਟ੍ਰੀਸ਼ਨ, ਐਮ.ਐਮ.ਵੀ. ਅਤੇ ਡੀਜ਼ਲ ਮਕੈਨਿਕ, ਡਰਾਫਟਸਮੈਨ, ਇਲੈਕਟ੍ਰੋਪਲੇਟਰ, ਸੋਲਰ ਟੈਕਨੀਸ਼ਨ, ਬਾਇਲਰ ਅਟੈਂਡੈਂਟ, ਕਾਰਪੈਂਟਰ, ਦਰਜ਼ੀ, ਡਿਜ਼ਾਈਨਰਜ਼, ਮਰਚਨਡਾਈਜ਼ਰਜ਼, ਉਤਪਾਦਨ ਨਿਗਰਾਨ, ਗੁਣਵੱਤਾ ਨਿਯੰਤਰਣ ਕਰਮਚਾਰੀ, ਸੇਲਜ਼ ਏਗਜ਼ੀਕਿਊਟਿਵਜ਼ ਅਤੇ ਸਟੋਰ ਮੈਨੇਜਰਾਂ ਦੀ ਭਰਤੀ ਕੀਤੀ ਜਾਣੀ ਹੈ। ਡੀ.ਬੀ.ਈ.ਈ. ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਰੁਪਿੰਦਰ ਕੋਰ ਨੇ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। ਪ੍ਰਾਰਥੀਆਂ ਦੀ ਉਮਰ ਘੱਟ ਤੋਂ ਘੱਟ 18 ਸਾਲ ਹੋਵੇ ਅਤੇ ਯੋਗਤਾ ਵਿੱਚ 10ਵੀਂ, 12ਵੀਂ, ਡਿਪਲੋਮਾ, ਆਈ.ਟੀ.ਆਈ., ਗ੍ਰੇਜ਼ੂਏਟ, ਪੋਸਟ ਗ੍ਰੇਜ਼ੂੲੈਟ, ਬੀ.ਟੈਕ ਅਤੇ ਐਮ.ਬੀ.ਏ. ਤਾਜ਼ਾ ਪਾਸ ਆਉਟ ਅਤੇ ਤਜਰਬੇਦਾਰ ਦਰਖਾਸਤਕਰਤਾ ਨੂੰ ਆਪਣੀ ਅਕਾਦਮਿਕ ਯੋਗਤਾਵਾਂ ਅਤੇ ਸਰਟੀਫਿਕੇਟਾਂ ਸਮੇਤ ਰੇਜ਼ਿਊਮ ਦੀਆਂ 5 ਕਾਪੀਆਂ ਨਾਲ ਲਿਆਉਣੀਆਂ ਲਾਜ਼ਮੀ ਹਨ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ. ਦਫਤਰ ਦੇ ਹੈਲਪਲਾਈਨ ਨੰਬਰ 77400-01682 ਅਤੇ 9814473583 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Share and Enjoy !

Shares

About Post Author

Leave a Reply

Your email address will not be published. Required fields are marked *