’ਆਪ’ ਸਰਕਾਰ ਦੀ ਕਠਪੁਤਲੀ ਵਾਂਗ ਕੰਮ ਕਰ ਰਹੀ ਹੈ ਪੰਜਾਬ ਪੁਲਿਸ – ਜਤਿੰਦਰ ਮਿੱਤਲ
ਲੁਧਿਆਣਾ, (ਰਾਜਕੁਮਾਰ ਸਾਥੀ) । ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੇ ਨਿਰਦੇਸ਼ਾਂ ਅਨੁਸਾਰ, ਲੁਧਿਆਣਾ ਪੱਛਮੀ ਦੀ ਵਿਧਾਨ ਸਭਾ ਉਪ ਚੋਣ ਦੇ ਸਬੰਧ ਵਿੱਚ ਪੁਲਿਸ ਵੱਲੋਂ ਭਾਜਪਾ ਵਰਕਰਾਂ ਨੂੰ ਤੰਗ-ਪਰੇਸ਼ਾਨ ਕਰਨ ਦੇ ਖਿਲਾਫ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਜਤਿੰਦਰ ਮਿੱਤਲ ਦੀ ਪ੍ਰਧਾਨਗੀ ਹੇਠ ਪੂਰਬੀ ਹਲਕੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 1 ਅਪ੍ਰੈਲ (ਮੰਗਲਵਾਰ) ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਭਾਜਪਾ ਵਰਕਰਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਲਈ ਰੂਪਰੇਖਾ ਤਿਆਰ ਕੀਤੀ ਗਈ। ਇਸ ਮੌਕੇ ਜਤਿੰਦਰ ਮਿੱਤਲ ਨੇ ਕਿਹਾ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ’ਆਪ’ ਸਰਕਾਰ ਲੁਧਿਆਣਾ ਪੱਛਮੀ ਉਪ ਚੋਣ ਜਿੱਤਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਣ ਲੱਗ ਪਈ ਹੈ। ਪੁਲਿਸ ਭਾਜਪਾ ਵਰਕਰਾਂ ’ਤੇ ਦਬਾਅ ਪਾ ਰਹੀ ਹੈ ਅਤੇ ਉਨ੍ਹਾਂ ਨੂੰ ਧਮਕੀਆਂ ਦੇ ਰਹੀ ਹੈ। ਪੰਜਾਬ ਪੁਲਿਸ ’ਆਪ’ ਸਰਕਾਰ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੀ ਹੈ। ’ਆਪ’ ਸਰਕਾਰ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਜਿਤਾ ਕੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿੱਚ ਲਿਆਉਣਾ ਚਾਹੁੰਦੀ ਹੈ। ਜਿਸ ਕਾਰਨ ’ਆਪ’ ਦੇ ਨੁਮਾਇੰਦਿਆਂ ਵੱਲੋਂ ਲੋਕਤੰਤਰ ਦੀਆਂ ਧੱਜੀਆਂ ਉੜਾਈਆਂ ਜਾ ਰਹੀਆਂ ਹਨ। ਭਾਜਪਾ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਲੋਕਤੰਤਰ ਨੂੰ ਬਚਾਉਣ ਲਈ 1 ਅਪ੍ਰੈਲ (ਮੰਗਲਵਾਰ) ਨੂੰ ਆਪਣੇ ਹਜ਼ਾਰਾਂ ਵਰਕਰਾਂ ਨਾਲ ਸੀਪੀ ਦਫ਼ਤਰ ਦੇ ਬਾਹਰ ਧਰਨਾ ਦੇਵੇਗੀ। ਮੀਟਿੰਗ ਵਿੱਚ ਪੰਜਾਬ ਕਾਰਜਕਾਰਨੀ ਮੈਂਬਰ ਪਵਨ ਸ਼ਰਮਾ, ਜ਼ਿਲ੍ਹਾ ਉਪ ਪ੍ਰਧਾਨ ਨਵਲ ਜੈਨ, ਰਾਜ ਕਿਸ਼ੋਰ ਲੱਕੀ, ਸਕੱਤਰ ਧਰਮਿੰਦਰ ਸ਼ਰਮਾ, ਦੇਵੀ ਸਹਾਏ ਟੰਡਨ, ਮੰਡਲ ਪ੍ਰਧਾਨ ਅਮਿਤ ਰਾਏ, ਪ੍ਰਮੋਦ ਕੁਮਾਰ, ਹਰਬੰਸ ਸਿੰਘ ਸਲੂਜਾ, ਅੰਕੁਰ ਵਰਮਾ, ਅਨਿਲ ਕੁਮਾਰ ਮਿੱਤਲ, ਪੱਲਵੀ ਵਿਨਾਇਕ, ਰਵੀ ਕੁਮਾਰ ਚੌਰਸੀਆ, ਦਵਿੰਦਰ ਸਿੰਘ, ਅੰਗਰੇਜ ਕੌਰ, ਬਲਕਾਰ ਸਿੰਘ ਮੰਗਲੀ, ਹੈਪੀ ਰੰਧਾਵਾ, ਗੁਰਬਖਸ਼ ਸਿੰਘ ਬਿੱਲਾ, ਨਿਸ਼ਾ ਰਾਣੀ, ਸੰਗੀਤਾ ਦੇਵੀ, ਰਿਤੂ ਸ਼ਰਮਾ, ਰੂਬੀ ਗੋਰੀਆ, ਅਨਿਲ ਭਾਰਦਵਾਜ, ਡੌਲੀ ਗੋਸਾਈ, ਸੁਰੇਸ਼ ਅਗਰਵਾਲ, ਲਖਬੀਰ ਕੌਰ, ਪਿੰਕੀ ਸ਼ਰਮਾ, ਹਨੀ ਗੁਪਤਾ, ਮਨਮੀਤ ਚਾਵਲਾ, ਹਰਿੰਦਰ ਕੁਸ਼ਵਾਹਾ, ਜਸਦੇਵ ਤਿਵਾੜੀ, ਰੋਮੀ ਮਲਹੋਤਰਾ ਅਤੇ ਸਾਰੇ ਮੰਡਲ ਜਨਰਲ ਸਕੱਤਰ ਆਦਿ ਮੌਜੂਦ ਸਨ।