ਸਰਕਾਰੀ ਕਾਲਜ(ਲੜਕੀਆਂ) ਵੱਲੋਂ ਮਨਾਇਆ ਗਿਆ ਸਵੱਛਤਾ ਪਖਵਾੜਾ
ਸਾਫ-ਸਫਾਈ ਵੱਲ ਹੈ ਇੱਕ ਮਹੱਤਵਪੂਰਨ ਕਦਮ – ਪ੍ਰਿੰਸੀਪਲ ਡਾ.ਗੁਰਪ੍ਰੀਤ ਕੌਰ
ਕਿਹਾ ! ਸਵੱਛ ਭਾਰਤ ਮੁਹਿੰਮ ਦੀ ਗਤੀ ਨੂੰ ਕਾਇਮ ਰੱਖਣ ਲਈ, ਅਜਿਹੀਆਂ ਗਤੀਵਿਧੀਆਂ ਹਨ ਲਾਜ਼ਮੀ
ਲੁਧਿਆਣਾ (ਰਾਜਕੁਮਾਰ ਸਾਥੀ)। ਸਰਕਾਰੀ ਕਾਲਜ (ਲੜਕੀਆ) ਲੁਧਿਆਣਾ ਦੀਆਂ 3 ਪੀ.ਬੀ(ਜੀ)ਬੀ.ਐਨ ਦੀਆਂ ਐਨ.ਸੀ.ਸੀ. ਕੈਡਿਟਸ ਵੱਲੋਂ ਸਵੱਛਤਾ ਪਖਵਾੜਾ ਮਨਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਕੈਡਿਟਸ ਵੱਲੋਂ ਕਾਲਜ ਕੈਂਪਸ ਤੋਂ ਇਲਾਵਾ ਰੱਖ ਬਾਗ ਦੇ ਇਤਿਹਾਸਕ ਮੌਨਿਯੂਮੈਂਟਸ ਦੀ ਵੀ ਸਾਫ ਸਫਾਈ ਕੀਤੀ ਗਈ।. ਇਸ ਮੌਕੇ ਆਨ-ਲਾਈਨ ਪੋਸਟਰ ਮੇਕਿੰਗ ਅਤੇ ਲੇਖ ਲਿਖਣ ਮੁਕਾਬਲਾ ਵੀ ਕਰਵਾਇਆ ਗਿਆ।
ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 01 ਦਿਸੰਬਰ ਤੋਂ 15 ਦਸੰਬਰ, 2020 ਤੱਕ ਮਨਾਇਆ ਜਾਣ ਵਾਲਾ, ਇਹ ਸਵੱਛਤਾ ਪਖਵਾੜਾ ਸਾਫ ਸਫਾਈ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਹਨਾਂ ਅੱਗੇ ਕਿਹਾ ਕਿ ਸਵੱਛ ਭਾਰਤ ਮੁਹਿੰਮ ਦੀ ਗਤੀ ਨੂੰ ਕਾਇਮ ਰੱਖਣ ਲਈ ਅਜਿਹੀਆਂ ਗਤੀਵਿਧੀਆਂ ਸਮੇਂ-ਸਮੇਂ ਤੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਮੌਕੇ ਡਾ. ਸੁਖਵਿੰਦਰ ਕੌਰ, ਕਿਰਪਾਲ ਕੌਰ, ਸਰਿਤਾ, ਜਸਦੀਪ ਕੌਰ ਅਤੇ ਸੁਦੀਵ ਗਰੇਵਾਲ ਨੇ ਵੀ ਵਿਦਿਆਰਥਣਾਂ ਦੀ ਅਗਵਾਈ ਕੀਤੀ।