ਮਹਾਮਾਰੀ ਢਲਾਣ ਵੱਲ ਹੈ, ਪਰੰਤੁ ਹੁਣ ਜਿਆਦਾ ਚੌਕਸੀ ਦੀ ਲੋੜ ਹੈ — ਡੀਸੀ

Share and Enjoy !

Shares

ਮਹਾਮਾਰੀ ਢਲਾਣ ਵੱਲ ਹੈ, ਪਰੰਤੁ ਹੁਣ ਜਿਆਦਾ ਚੌਕਸੀ ਦੀ ਲੋੜ ਹੈ — ਡੀਸੀ

ਲੁਧਿਆਣਾ (ਰਾਜਕੁਮਾਰ ਸਾਥੀ). ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਹੁਣ ਕੋਰਨਾ ਮਹਾਂਮਾਰੀ ਢਲਾਣ ਵੱਲ ਜਾ ਰਹੀ ਹੈ, ਪਰੰਤੁ ਹੁਣ ਸਾਨੂੰ ਜਿਆਦਾ ਚੌਕਸੀ ਵਰਤਣ ਦੀ ਲੋੜ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਬਿਮਾਰੀ ਸਬੰਧੀ ਮਾਹਿਰ ਡਾਕਟਰਾਂ ਵੱਲੋਂ ਘੋਖ ਕੀਤੀ ਜਾ ਰਹੀ ਹੈ ਅਤੇ ਇਸਦੀ ਵੈਕਸੀਨੇਸ਼ਨ ਦੀ ਵੀ ਭਾਲ ਕੀਤੀ ਜਾ ਰਹੀ ਹੈ। ਉਨਾਂ ਅੱਗੇ ਦੱਸਿਆ ਕਿ ਇਸ ਨੂੰ ਸਮਝਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਜਿੰਨਾਂ ਕੁ ਹੁਣ ਤੱਕ ਮਾਹਿਰਾਂ ਦੀ ਸਮਝ ਵਿੱਚ ਆਇਆ ਹੈ ਕਿ ਜਦੋਂ ਇਸ ਦੀ ਪਹਿਲੀ ਲਹਿਰ ਖ਼ਤਮ ਹੁੰਦੀ ਹੈ ਤਾਂ ਲੱਗਭਗ 2 ਮਹੀਨੇ ਬਾਅਦ ਇਸਦੀ ਦੂਸਰੀ ਲਹਿਰ ਆਉਂਂਦੀ ਹੈ। ਇਸ ਲਹਿਰ ਦੇ ਕਾਫੀ ਸਾਰੇ ਕਾਰਣ ਹੋ ਸਕਦੇ ਹਨ, ਪਰ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਲੋਕਾਂ ਦਾ ਲਾਪਰਵਾਹ ਹੋਣਾ। ਪਹਿਲੀ ਲਹਿਰ ਤੋਂ ਬਾਅਦ ਆਮ ਤੌਰ ‘ਤੇ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਸੱਭ ਕੁਝ ਠੀਕ-ਠਾਕ ਹੈ, ਸਿੱਟੇ ਵਜੋਂ ਲੋਕ ਲਾਪਰਵਾਹ ਹੋ ਜਾਂਦੇ ਹਨ, ਆਪਸੀ ਵਿੱਥ, ਮਾਸਕ ਪਹਿਨਣਾ ਅਤੇ ਹੱਥਾਂ ਦੀ ਸਫਾਈ ਪ੍ਰਤੀ ਸੁਚੇਤ ਨਹੀਂ ਰਹਿੰਦੇ ਜਿਸ ਕਾਰਨ ਇਹ ਮਹਾਂਮਾਰੀ ਦੁਬਾਰਾ ਪ੍ਰਭਾਵਿਤ ਕਰਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ  ਪੱਛਮੀ ਦੇਸ਼ਾਂ ਅਮਰੀਕਾ, ਫਰਾਂਸ ਜਾਂ ਸਪੇਨ ਦੇ ਬਾਜ਼ਾਰਾਂ ਵਿੱਚ ਕਾਫੀ ਭੀੜ ਹੋਣ ਕਰਕੇ ਇਸ ਬਿਮਾਰੀ ਵੱਲੋਂ ਦੋਬਾਰਾ ਦਸਤਕ ਦਿੱਤੀ ਗਈ ਹੈ। ਜੇਕਰ ਅਸੀਂ ਲਾਪਰਵਾਹ ਹੋ ਗਏ ਤਾਂ ਸਾਡੀ ਹਾਲਤ ਵੀ ਬਾਹਰਲੇ ਮੁਲਕਾਂ ਵਰਗੀ ਹੋ ਸਕਦੀ ਹੈ। ਵਰਿੰਦਰ ਸ਼ਰਮਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਦੀ ਨਾੜ ਨੂੰ ਅੱਗ ਨਾ ਲਗਾਈ ਜਾਵੇ, ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਨੂੰ ਸਬਸਿਡੀ ‘ਤੇ ਪਰਾਲੀ ਪ੍ਰਬੰਧਨ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ, ਉਸ ਦਾ ਵੱਧ ਤੋਂ ਵੱਧ ਉਪਯੋਗ ਕਰੋ ਤੇ ਵਾਤਾਵਰਣ ਨੂੰ ਪ੍ਰਦੂਸਿਤ ਰਹਿਤ ਰੱਖਣ ਲਈ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਓ

Share and Enjoy !

Shares

About Post Author

Leave a Reply

Your email address will not be published. Required fields are marked *