ਲੁਧਿਆਣਾ (ਰਾਜਕੁਮਾਰ ਸਾਥੀ)। ਆਰਟ ਆਫ ਲਿਵਿੰਗ ਦੀ ਜਿਲ੍ਹਾ ਵਿਕਾਸ ਸਮੀਤੀ ਵੱਲੋਂ ਜਗਜੀਤ ਕਲੋਨੀ ਵਿਖੇ ਮੁਫਤ ਸ਼੍ਰੀ ਸ਼੍ਰੀ ਸਿੱਖਿਆ ਕੇਂਦਰ ਸ਼ੁਰੂ ਕਰਨ ਦੀ ਪਹਿਲ ਕੀਤੀ ਹੈ। ਇਸ ਪਹਿਲ ਦੇ ਤਹਿਤ ਸ਼ੁਰੂ ਵਿੱਚ ਦੋ ਜਮਾਤਾਂ ਦਾ ਸੰਚਾਲਨ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ 70 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਕੇਂਦਰ ਦੀ ਸ਼ੁਰੂਆਤ ਗੁਰੂ ਪੂਜਾ ਨਾਲ ਕੀਤੀ ਗਈ। ਜਿਸ ਰਾਹੀਂ ਸਾਰਿਆਂ ਨੇ ਗਿਆਨ, ਸਦਭਾਵ ਤੇ ਸੇਵਾ ਦਾ ਸੰਕਲਪ ਲਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਿੱਖਿਆ ਕੇਂਦਰ ਸਮਾਜ ਦੇ ਵਾਂਝੇ ਰਹੇ ਵਰਗ ਦੇ ਬੱਚਿਆਂ ਨੂੰ ਵਧੀਆ ਕੁਆਲਿਟੀ ਦੀ ਸਿੱਖਿਆ ਪ੍ਰਦਾਨ ਕਰਨ ਲਈ ਸਥਾਪਿਤ ਕੀਤਾ ਗਿਆ ਹੈ।